ਕਈ ਵਾਰੀ ਨਿੱਕੇ ਨਿੱਕੇ ਵਿਵਹਾਰਕ ਤਜਰਬੇ, ਵੱਡੀਆਂ_ਵੱਡੀਆਂ ਚੁਣੌਤੀਆਂ ਦੇ ਹੱਲ ਕਰਨ ਦੀ ਸਮਰੱਥਾ ਰੱਖਦੇ ਹਨ, ਪਰ ਅੱਖੋ ੱ ਓਹਲੇ ਰਹਿ ਜਾਂਦੇ ਹਨ। ਪ੍ਰਿੰਟ ਮੀਡੀਆ ਅਤੇ ਟੀ.ਵੀ. ਚੈਨਲ ਨੇ ਪਿਛਲੇ ਕੁਝ ਹਫਤਿਆਂ ਤੋੱ ਗੰਢਿਆਂ ਦੀਆਂ ਵਧੀਆਂ ਕੀਮਤਾਂ ਬਾਰੇ, ਬੜੇ ਵੱਡੇ ਲੇਖ ਲਿਖੇ, ਪ੍ਰੋਗਰਾਮ ਐੱਕਰ ਕੀਤੇ ਅਤੇ ਅਰਥ_ਸ਼ਾਸ਼ਤਰੀਆਂ ਦੇ ਵਿਚਾਰ ਲੋਕਾਂ ਸਾਹਮਣੇ ਲਿਆਂਦੇ। ਗੱਲਬਾਤ ਦਾ ਜ਼ਿਆਦਾ ਰੁਝਾਨ, ਸਿਸਟਮ ਸੰਚਾਲਕਾਂ ਦੀ ਬਦਖੋਈ ਕਰਨ ਜਾਂ ਉਸ ਨੂੰ ਲੋਕ ਭਲਾਈ ਕਰਨ ਦੀ ਨੀਅਤ ਵਿੱਚ ਖੋਰਾ ਲੱਗੇ ਹੋਣ ਦਾ ਖੁੱਲਾ ਇਲਜ਼ਾਮ ਲਗਾਉਣ ਵੱਲ ਰਿਹਾ। ਇਹ ਉਪਰਾਲੇ ਸਮੇੱ ਮੁਤਾਬਿਕ ਠੀਕ ਹੋ ਸਕਦੇ ਹਨ, ਪਰ ਅਧੂਰੇ ਜਾਪਦੇ ਹਨ। ਕੋਈ ਵੀ ਸਰਕਾਰ,ਸੰਗਠਨ ਜਾਂ ਸੰਸਥਾ ਨੂੰ ਕਿਸੇ ਵੀ ਕਿਸਮ ਦੇ ਅਪਾਤ ਕਾਲ ਉਤਪਨ ਸਥਿੱਤੀਆਂ ਨਾਲ ਨਿਪਟਨ ਲਈ, ਸਾਰੇ ਸੰਭਾਵਕ ਉਪਰਾਲਿਆਂ ਦੀ ਸੋਚ ਦਾਇਰੇ ਦੀਆਂ ਖਿੜਕੀਆਂ ਖੁਲ੍ਹੀਆਂ ਰੱਖਣੀਆਂ ਜ਼ਰੂਰੀ ਬਣਦੀਆਂ ਹਨ।
ਇਤਿਹਾਸ ਦਾ ਹਰ ਸਫ਼ਲ ਚੁਨੌਤੀ ਪੂਰਵਕ ਸਮਾਂ ਸਮਾਜ ਦੀ ਰਾਹਗਿਰੀ ਕਰ ਸਕਦਾ ਹੈ। ਪੰਡਿਤ ਨਹਿਰੂ ਅਮੀਰ ਪਰਿਵਾਰ ਚ ਜਨਮੇ ਅਤੇ ਇਸੇ ਤਰ੍ਹਾਂ ਹੁਣ ਦੀ ਮੌਜੂਦਾ ਪਾਸਤਾ_ਪੀਜ਼ਾ ਪੀੜੀ ਨੂੰ ਭਾਰਤ ਦੇ ਪਿੰਡਾਂ, ਲੋਕਾਂ ਵਲੋੱ ਸਮੇੱ_ਸਮੇੱ ਚੁਨੌਤੀਆਂ ਦੇ ਢੁਕਵੇੱ ਪਿਛੋਕੜ ਨੂੰ ਸਮਝਣ ਦੀ ਅਸਮਰੱਥਾ ਸੁਭਾਵਕ ਹੈ। ਸ੍ਰੀ ਲਾਲ ਬਹਾਦੁਰ ਸ਼ਾਸਤਰੀ ਲੋਕਾਂ ਵਿੱਚੋੱ ਉੱਠ ਕੇ ਪ੍ਰਧਾਨ ਮੰਤਰੀ ਦੀ ਉਚ ਪਦਵੀ ਤੇ ਪਹੁੰਚੇ ਸਨ ਅਤੇ ਉਹਨਾਂ ਨੇ ਬਾਹਰਲੇ ਦੇਸ਼ਾਂ ਦੀ ਅਧੀਨਗੀ ਤੋੱ ਬਚੇ ਰਹਿਣ ਲਈ, ਦੇਸ਼ ਵਾਸੀਆਂ ਦੀ ਇਜ਼ਤ ਨੂੰ ਬਚਾਏ ਰੱਖਣ ਲਈ, ਦਿਲੋੱ ਪੁਕਾਰ ਕੀਤੀ, ਕਿ ਸਾਰੀ ਦੇਸ਼ ਦੀ ਜਨਤਾ ਵਲੋੱ ਹਫਤੇ ਵਿੱਚ ਇੱਕ ਉਪਵਾਸ ਰੱਖਣ ਅਤੇ ਖਾਲੀ ਜਗ੍ਹਾ ਉਤੇ ਜ਼ਰੂਰਤ ਅਨੁਸਾਰ, ਅਨਾਜ ਪੈਦਾ ਕਰਨ ਲਈ ਸਹਿਯੋਗ ਦੇਣ। ਵੱਡੇ ਸਿਆਣੇ ਦੱਸਦੇ ਹਨ ਕਿ ਬਿਨ੍ਹਾਂ ਜਾਤੀ ਸਮਰੱਥਾ ਵਿਚਾਰਦਿਆਂ, ਸਾਰੇ ਲੋਕਾਂ ਨੇ ਹਫਤੇ ਵਿੱਚ ਇੱਕ ਵਰਤ ਰੱਖ ਕੇ ਬਾਹਰਲੇ ਦੇਸ਼ਾਂ ਦੀ ਚੁਨੌਤੀ ਉਤੇ ਕਾਮਯਾਬੀ ਹਾਸਲ ਕਰਨ ਲਈ ਸਰਕਾਰ ਨੂੰ ਸਹਿਯੋਗ ਦਿੱਤਾ।
ਮੀਡੀਆ ਵਲੋੱ ਕੁਝ ਹੱਦ ਤੱਕ ਆਪਣਾ ਰੋਲ ਬਾਖੂਬੀ ਨਿਭਾਇਆ ਜਾ ਰਿਹਾ ਹੈ ਅਤੇ ਸਰਕਾਰ ਦੀ ਭਰਪੂਰ ਬਦਖੋਈ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵਲੋੱ ਆਪਣੀ ਪਾਰਟੀ ਅਧੀਨ ਰਾਜਾਂ ਵਿੱਚ ਵੀ, ਜੋ ਪਿਆਜ ਉਗਾਉਣ ਲਈ ਮੋਹਰੀ ਹਨ, ਵਿਰੁੱਧ ਕੋਈ ਐਕਸ਼ਨ ਨਹੀੱ ਲਿਆ ਗਿਆ। ਵਪਾਰੀ ਵਰਗ ਕਿਸੇ ਇੱਕ ਦਾ ਨਹੀੱ ਹੁੰਦਾ ਅਤੇ ਉਹ ਸਾਰੀਆਂ ਸਰਕਾਰਾਂ ਦਾ ਸਾਂਝੀਦਾਰ ਹੁੰਦਾ ਹੈ, ਉਸ ਦੀ ਕੋਈ ਪੱਕੀ ਪਾਰਟੀ ਜਾਂ ਰੰਗ_ਰੂਪ ਨਹੀੱ ਹੁੰਦਾ। ਤਕਰੀਬਨ 70ં ਤੋੱ ਜ਼ਿਆਦਾ ਪਿਆਜ਼ ਦੀ ਪੈਦਾਵਾਰ ਰਾਜ; ਜਿਵੇੱ ਮਹਾਂਰਾਸ਼ਟਰ, ਆਂਧਰਾ, ਕਰਨਾਟਕਾ, ਬਿਹਾਰ, ਗੁਜਰਾਤ ਆਦਿ ਦੀ ਕਾਫੀ ਜੁਬਾਨੀ ਬਦਖੋਈ ਕੀਤੀ ਕੀਤੀ ਗਈ, ਪਰ ਬਿਨ੍ਹਾਂ ਕੋਈ ਜ਼ਮੀਨੀ ਉਪਰਾਲਿਆਂ ਤੋੱ। ਇਹ ਸਰਕਾਰ ਦੀ ਮਰਜੀ ਹੈ ਕਿ ਉਨ੍ਹਾਂ ਨੇ ਕਦੋੱ, ਕਿੱਥੇ ਕਿੰਨਾ ਕੁ ਉਪਰਾਲਾ ਕਰਨਾ ਹੈ। ਹਾਂ, ਜੇ ਪੰਜਾਬ ਨੇ ਜਿਣਸ (ਕਣਕ) ਦੀ ਜਮ੍ਹਾਂਖੋਰੀ ਕੀਤੀ ਹੁੰਦੀ ਹੈ ਤਾਂ ਦਿੱਲੀ ਤੋੱ ਮਾਨਸਿਕ ਇਸ਼ਾਰੇ ਨਾਲ ਹੀ ਪੰਜਾਬ ਪੁਲਿਸ ਨੇ ਸਾਰੇ ਪੰਜਾਬ ਦੇ ਵਪਾਰੀਆਂ ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਅੰਦਰ ਕੀਤੇ ਜਾਣ ਦੀ ਕਾਰਵਾਈ ਦਾ ਮਾਣ ਪ੍ਰਾਪਤ ਕਰ ਲਿਆ ਹੋਣਾ ।
ਪੰਜਾਬ ਦੇ ਪਹਿਲਾਂ ਰਹਿ ਚੁੱਕੇ ਖ਼ਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਸਬੰਧੀ ਇੱਕ ਉਚ ਪੱਧਰੀ ਸਮਾਜਕ ਸ਼ਾਸ਼ਤਰੀ ਨੇ ਉਨ੍ਹਾਂ ਦੇ ਮੰਤਰੀ ਕਾਲ ਸਮੇੱ ਵਿਅੰਗ ਕੀਤਾ ਕਿ ਕੰਮ ਵਿੱਚ ਗਲਤੀਆਂ ਜਾਂ ਊਣਤਾਈਆਂ ਬਾਰੇ ਧਿਆਨ ਦਿਵਾਉਣਾ ਚੰਗਾ ਕੰਮ ਹੈ ਪਰ ਇਸ ਤੋੱ ਵੀ ਜ਼ਿਆਦਾ ਚੰਗਾ ਕੰਮ ਹੁੰਦਾ ਹੈ ਜਦੋੱ ਉਸ ਦੇ ਬਦਲਵੇੱ ਉਪਰਾਲਿਆਂ ਬਾਰੇ ਵਾਜਬ ਵਿਉੱਤਾਂ ਸਾਹਮਣੇ ਵੀ ਲਿਆਂਦੀਆਂ ਜਾਣ। ਮੀਡੀਆ ਨੇ ਕਾਫੀ ਹੱਦ ਤੱਕ ਸਰਕਾਰ ਦੇ ਧਿਆਨ ਵਿੱਚ ਉਨ੍ਹਾਂ ਦੀਆਂ ਬਣਦੀਆਂ ਡਿਊਟੀਆਂ ਬਾਰੇ ਧਿਆਨ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਪ੍ਰਸੰਸਾਯੋਗ ਹੈ। ਇਸ ਤੋੱ ਇਲਾਵਾ ਸ਼ਾਸ਼ਤਰੀ ਜੀ ਦੀ ਨੇਤਰਤਵਾ ਸੋਚ ਨੂੰ ਵਿਚਾਰਦਿਆਂ ਮੀਡੀਆ ਹੋਰ ਬਦਲਵੇੱ ਉਪਰਾਲਿਆਂ ਬਾਰੇ, ਗ੍ਰਹਿਣੀਆਂ ਨੂੰ ਜਾਗਰੂਕ ਕਰਨ ਵਿਚ ਮਦਦਗਾਰ ਹੋ ਸਕਦਾ ਹੈ।
ਭਾਰਤ ਵਿੱਚ ਸਭ ਤੋੱ ਪਹਿਲਾਂ ਹੋਟਲ ਲਾਈਨ ਸਬੰਧਤ ਕਾਲਜ ਮੁੰਮਬਈ ਵਿੱਚ 1954 ਈਸਵੀ ਸਮੇੱ ਪਹਿਲਾਂ ਅੰਧੇਰੀ ਵਿੱਚ ਅਤੇ ਬਾਅਦ ਵਿੱਚ ਦਾਦਰ, ਸ਼ਿਵਾਜੀ ਪਾਰਕ ਨਜ਼ਦੀਕ, ਸਮੁੰਦਰ ਕਿਨਾਰੇ ਸਥਾਪਿਤ ਹੋਇਆ। ਇਹ ਕਾਲਜ ਮੁਢਲੇ ਸਮੇੱ ਦੇਸ਼ ਵਾਸੀਆਂ ਵਿਚ ਨਿਊਟਰੀਸ਼ਨ ਦੀ ਘਾਟ ਨੂੰ ਠੀਕ ਕਰਨ ਦੇ ਵਿਸ਼ੇਸ਼ ਉਪਰਾਲਿਆਂ ਦੀ ਦਿਸ਼ਾ ਅਨੁਸਾਰ ਹੋੱਦ ਵਿੱਚ ਆਇਆ। ਅੱਜ ਕੱਲ੍ਹ ਦੇ ਸਮੇੱ ਭਾਰਤ ਵਿੱਚ ਤਕਰੀਬਨ ਹਰ ਪ੍ਰਾਂਤ ਵਿੱਚ ਕੈਟਰਿੰਗ ਕਾਲਜ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚ ਹੋਟਲ ਨਾਲ ਸਬੰਧਤ ਕਾਮਿਆਂ ਨੂੰ ਵੱਖਰੇ_ਵੱਖਰੇ ਹੁਨਰਾਂ ਲਈ ਤਿਆਰ ਕੀਤਾ ਜਾਂਦਾ ਹੈ, ਜਿਵੇੱ, ਕੁਕਰੀ, ਬੇਕਰੀ, ਹਾਊਸ ਕੀਪਿੰਗ, ਸਰਵਿਸ ਨੁਕਤੇ, ਨਿਊਟਰੀਸ਼ਨ,ਹਾਈਜੀਨ ਆਦਿ ਵਿਸ਼ਿਆਂ ਤੇ ਗਿਆਨ ਦਿੱਤਾ ਜਾਂਦਾ ਹੈ।
ਵਪਾਰੀ ਵਰਗ ਜਿਵੇੱ ਦੱਸਿਆ ਗਿਆ ਹੈ, ਕਿਸੇ ਇੱਕ ਸਰਕਾਰ ਦਾ ਨਹੀੱ ਹੁੰਦਾ ਅਤੇ ਉਸ ਨੇ ਸਿਸਟਮ ਵਿੱਚ ਹੀ ਆਪਣਾ ਪ੍ਰਬੰਧ ਪਲਾਂਟ ਕੀਤਾ ਹੋਣ ਕਾਰਨ, ਸਰਕਾਰ ਪੱਧਰ ਤੇ ਕਾਨੂੰਨੀ ਪ੍ਰੀਕਿਰਿਆ ਦੇ ਇੰਮਪਲੀਮੈਂਟੇਸ਼ਨ ਨੂੰ ਪ੍ਰੋਸੀਜ਼ਰ ਪ੍ਰਣਾਲੀ ਰਾਹੀੱ ਬਦਲਾਅ ਲਿਆਉਣ ਦਾ ਸਮਾਂ ਲੱਗ ਜਾਂਦਾ ਹੈ। ਗੁਜਰਾਤ ਪ੍ਰਾਂਤ ਪਿਆਜ਼ ਦੀ ਵਰਤੋੱ ਤੋੱ ਬਿਨ੍ਹਾਂ ਵਧੀਆ ਸੁਆਦਿਸ਼ਟ ਭੋਜਨ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ। ਗੁਜਰਾਤ ਪ੍ਰਾਂਤ ਨੇ ਬਿਨ੍ਹਾਂ ਪਿਆਜ਼ ਭੋਜਨ ਸੇਵਨ ਉਪਰੰਤ ਸ੍ਰੀਮਾਨ ਗਾਂਧੀ, ਪਟੇਲ ਤੇ ਹੁਣ ਮੋਦੀ ਵਰਗੀਆਂ ਤੇਜ਼_ਤਰਾਰ ਹਸਤੀਆਂ ਨੂੰ ਜਨਮ ਦਿੱਤਾ। ਪਿਆਜ ਦੇ ਭੋਜਨ ਤਿਆਰੀ ਸਮੇੱ ਦੋ ਮੁੱਖ ਯੋਗਦਾਨ ਗਿਣੇ ਜਾਂਦੇ ਹਨ। ਗਰੇਵੀ (ਤਰੀ) ਦੀ ਬਣਤਰ ਦਾ ਮੁੱਖ ਮਟੀਰੀਅਲ ਅਤੇ ਆਪਣੀ ਮਹਿਕ ਫਲੇਵਰ। ਗਰੇਵੀ ਦੀ ਬਣਤਰ ਪਿਆਜ਼ ਤੋੱ ਬਿਨ੍ਹਾਂ ਅਤੇ ਦੂਸਰੇ ਮਸਾਲਿਆਂ ਦੀ ਢੁਕਵੀੱ ਮਿਕਦਾਰ ਅਨੁਸਾਰ ਤਿਆਰ ਕੀਤੀ ਜਾ ਸਕਦੀ ਹੈ। ਮੀਡੀਆ ਵਲੋੱ ਭਾਰਤ ਦੇ ਮਸ਼ਹੂਰ ਸ਼ੈਫ, ਕੈਟਰਿੰਗ ਕਾਲਜ ਦੇ ਸਹਿਯੋਗ ਨਾਲ ਬਦਲਵੇੱ ਕੁਕਿੰਗ ਦੇ ਤਰੀਕਿਆਂ, ਜਿਸ ਅਨੁਸਾਰ ਪਿਆਜ਼ ਅਤੇ ਟਮਾਟਰ ਦੀ ਵਰਤੋੱ ਤੋੱ ਬਿਨ੍ਹਾਂ ਜਾਂ ਥੋੜ੍ਹੀ ਵਰਤੋੱ ਨਾਲ ਹੀ ਉਨੇ ਹੀ ਸਵਾਦਿਸ਼ਟ ਭੋਜਨ ਤਿਆਰ ਕੀਤੇ ਜਾਣ ਦੇ ਤਰੀਕਿਆਂ ਉਤੇ ਪ੍ਰੈਜ਼ੈਟੇਸ਼ਨ ਦਿਖਾਉਣੀ, ਜਮ੍ਹਾਂਖੋਰੀ ਵਲੋੱ ਦਿੱਤੀ ਚੁਨੌਤੀ ਦੀ ਜ਼ਰੂਰਤ ਬਣ ਗਈ ਹੈ। ਆਮ ਲੋਕ ਇਹ ਵਿਸਵਾਸ਼ ਕਰਦੇ ਹਨ ਕਿ ਸਰਕਾਰ ਦੇ ਇਰਾਦੇ ਲੋਕ ਪੱਖੀ ਹੋਣ ਤਾਂ ਉਹ ਸਭ ਕੁਝ ਕਰਨ ਦੀ ਸਮਰੱਥਾ ਰੱਖਦੀ ਹੈ।
ਮਾਡਰਨ ਗ੍ਰਹਿਣੀਆਂ ਆਪਣੀ ਰਸੋਈ ਵਿੱਚ ਪਿਆਜ਼ ਅਤੇ ਟਮਾਟਰ ਦੀ ਵਰਤੋੱ ਨੂੰ ਨਿਯਮਤ ਕਰਨ, ਕੁਝ ਦਿਨਾਂ ਲਈ ਵਰਜਿਤ ਕਰਨ ਨਾਲ ਹੀ ਵਪਾਰੀ ਵਰਗ ਦੇ ਐਕਸਪਲੋਏਟਿਵ ਮਨਸੂਬਿਆਂ ਨੂੰ ਹੱਲ ਕਰਨ ਵਿੱਚ ਮੱਦਦਗਾਰ ਹੋ ਸਕਦੇ ਹਨ। ਦਿੱਲੀ ਦੀਆਂ ਸਰਕਾਰਾਂ ਭਾਵੇੱ ਉਹ ”ੳ” ”ਅ” ਜਾਂ ”ੲ” ਸੁਮੇਲ ਹੋਵੇ, ਸਾਰੇ ਹੀ ਵਪਾਰੀਆਂ ਦੇ ਮੁਨਾਫੇ ਨੂੰ ਸਿੱਧੇ ਤੌਰ ਠੇਸ ਤੇ ਪਹੁੰਚਾਉ-ਣ ਦੀ ਦਲੇਰੀ ਨਹੀੱ ਕਰ ਸਕਦੀਆਂ, ਘਰ_ਘਰ ਦੀਆਂ ਗ੍ਰਹਿਣੀਆਂ ਹੀ ਇਹਨਾਂ ਨੂੰ ਮੀਡੀਆ, ਮਸ਼ਹੂਰ ਸ਼ੈਫਾਂ ਅਤੇ ਕੇਟਰਿੰਗ ਕਾਲਜ ਦੇ ਗਿਆਨ ਦੀ ਮੱਦਦ ਨਾਲ, ਸਮੂਹਕ ਪ੍ਰਚਾਰ ਕਰਨ ਨਾਲ ਕਾਮਯਾਬੀਆਂ ਪ੍ਰਾਪਤ ਹੋ ਸਕਦੀਆਂ ਹਨ।
Gen Secretary :Punjab Heritage & Education Foundation, CHANDIGARH
Punjab Heritage & Education Foundation.
gnanaktimes2aajtak@gmail.co. Cell 9876122122