ਪੰਜਾਬ ਸਭਿਆਚਾਰ ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਰਾਹੀਂ ਦੁਨੀਆ ਦੇ ਨਕਸੇ ਤੇ ਸਦੀਆਂ ਤੋਂ ਆਪਣੀ ਵੱਖਰੀ ਪਹਿਚਾਣ ਰੱਖਦਾ ……

Articles 46 on brought on face book by P H E Foundation

 

ਪੰਜਾਬ ਸਭਿਆਚਾਰ ਲਾਹੌਰ ਅਤੇ ਸ੍ਰੀ ਅੰਮ੍ਰਿਤਸਰ ਰਾਹੀਂ ਦੁਨੀਆ ਦੇ ਨਕਸੇ ਤੇ ਸਦੀਆਂ ਤੋਂ ਆਪਣੀ ਵੱਖਰੀ ਪਹਿਚਾਣ ਰੱਖਦਾ…….ਪੰਜਾਬ ਦੀ (ਹਾੜੀ) ਫਸਲ ਸਾਂਭਣ ਲਈ ਮਾਂਗਿਆਂ ਦੀ ਵਿਰਾਸਤੀ ਪ੍ਰਥਾ ਦੀ ਅੰਮ੍ਰਿਤਸਰ ਰਾਹੀਂ 2014 ਰਾਜਨੀਤਿਕ ਵਾਢੀਆਂ, ਮਲਕੀਅਤਾਂ, ਵਿਡੰਬਨਾਵਾਂ ਅਤੇ ਚੁਣੌਤੀਆਂ ਦੀ ਪੜਚੋਲੀਆ ਤਸਵੀਰ?

ਭਾਰਤ ਦੇ ਕਈ ਬਹੁਗਿਣਤੀ ਮੁਸਲਿਮ ਹਲਕਿਆਂ ਨੂੰ ਦੇਸ ਵਿੱਚ ਜਾਇਜ-ਨਾਜਾਇਜ ਤਰੀਕਿਆਂ ਨਾਲ ਜਬਰਦਸਤੀ ਜੋੜ ਕੇ ਰਾਜਨੀਤਿਕ ਸੁਮੇਲ ਕੀਤਾ ਗਿਆ| ਪੰਜਾਬ ਦੀ ਹਿੰਦੂ, ਸਿੱਖ, ਮੁਸਲਮਾਨ ਪੰਜਾਬੀਅਤ ਦੀ ਸਾਂਝੀਵਾਲਤਾ ਦੀ ਬਣਤਰ ਨੂੰ ਬਿਨਾਂ ਨਿਆਂ-ਸੰਗਤ ਵੰਡੀਆਂ ਪਾ ਕੇ ਹਨ੍ਹੇਰੇ ਰਸਤਿਆਂ ਵੱਲ ਧੱਕ ਦਿੱਤਾ ਗਿਆ ਅਤੇ ਅੱਜ ਤੱਕ ਉਸ ਦੇ ਪ੍ਰਭਾਵਾਂ ਤੋਂ ਪ੍ਰਾਂਤ ਨੂੰ ਮੁਕੰਮਲ ਮੁਕਤੀ ਪ੍ਰਾਪਤ ਨਹੀਂ ਹੋ ਸਕੀ| ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸੰਸਾਰਕ ਪੱਧਰ ਪਵਿੱਤਰਤਾ, ਮਾਨਤਾ ਅਤੇ ਸਿੱਖ ਫਲਸਫੇ ਦਾ ਮੂਲ ਕੇਂਦਰਿਤ ਧੁਰਾ ਮੰਨੇ ਜਾਂਦੇ ਸਹਿਰ ਕੋਲ ਨਵੀਂ ਕਿਸਮ ਚੁਣੌਤੀ ਭਰੀ ਰਾਜਨੀਤਿਕ ਤਸਵੀਰ ਉਭਰ ਕੇ ਸਾਹਮਣੇ ਆਈ ਹੈ| ਅਕਾਲੀ ਦਲ ਵਲੋਂ 65% ਸਿੱਖ ਆਬਾਦੀ ਅਤੇ ਧਾਰਮਿਕ ਪੱਖੋਂ ਸਿਰਮੌਰ ਸ਼ਹਿਰ ਨਿਵਾਸੀਆਂ ਦੇ ਸਮੂਹਿਕ ਵਿਕਾਸ ਦੀ ਵਾਗਡੋਰ, ਗੈਰ ਸਿੱਖ ਨੂੰ ਸੌਂਪੇ ਜਾਣ ਦੇ ਰਾਜਨੀਤਿਕ ਉਪਬੰਧ ਨੂੰ ਮਾਝੇ ਵਲੋਂ ਇੱਕ ਗੁੰਝਲਦਾਰ ਬੁਝਾਰਤਨੁਮਾ ਵਿਚਾਰਧਾਰਾ ਵਿੱਚ ਗਿਣਿਆ ਜਾ ਰਿਹਾ ਹੈ|

 

ਬੀ.ਜੇ.ਪੀ.ਅਕਾਲੀ ਗਠਜੋੜ ਦੇ ਦਿੱਲੀ ਨਿਵਾਸੀ ਸਾਂਝੇ ਉਮੀਦਵਾਰ, ਜੋ ਰਾਜਨੀਤਿਕ ਸਤਰੰਜ ਦੀ ਖੇਡ ਵਾਂਗੂੰ, ਸ੍ਰੀ ਅਰੁਣ ਜੇਤਲੀ, ਭਾਰਤ ਦੇ ਮਹੱਤਵਪੂਰਨ ਧਾਰਮਿਕ ਸ਼ਹਿਰ ਦੀ ਨੁਮਾਇੰਦਗੀ ਲਈ ਚੋਣ ਮੈਦਾਨ ਵਿੱਚ ਨਿੱਤਰੇ ਹਨ| ਕਾਂਗਰਸ ਵਲੋਂ ਮਾਲਵੇ ਧਰਤੀ ਦੇ ਕੈਪ. ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ, ਪੰਜਾਬ ਨੂੰ ਮੋੜਵੀਂ ਚੁਣੌਤੀ ਲਈ ਮਾਝੇ ਦੇ ਚੋਣ ਅਖਾੜੇ ਵਿੱਚ ਉਤਾਰਿਆ ਗਿਆ ਹੈ.ਪੰਜਾਬ ਵਿੱਚ ਪੁਰਾਤਨ ਸਮਿਆਂ, ਜਦੋਂ ਮਸ਼ੀਨੀ ਯੁੱਗ ਦੀਆਂ ਕਿਸਾਨੀ ਸਬੰਧੀ ਖੋਜਾਂ ਉਪਯੋਗ ਵਿੱਚ ਨਹੀਂ ਆਈਆਂ ਸਨ, ਸਮੂਹਿਕ ਇਨਸਾਨੀ ਤਾਕਤ ਦਾ ਸਾਂਝਾ ਪੂਲ ਤਿਆਰ ਕਰਨ ਉਪਰੰਤ ਫਸਲਾਂ ਦੀ ਵਾਢੀ ਦੀ ਪੂਰਤੀ ਲਈ ਆਪਣੇ ਪਿੰਡ ਅਤੇ ਦੂਸਰੇ ਪਿੰਡਾਂ ਦੀਆਂ ਰਿਸਤੇਦਾਰੀਆਂ,ਦੋਸਤੀਆਂ ਦੇ ਸਮੂਹ ਨਾਲ ਵੱਖ^ਵੱਖ ਤਰੀਕਾਂ ਮਿੱਥਣ ਤੇ ਇੱਕ ਦੂਜੇ ਦੀ ਫਸਲ ਵੱਢਣ ਲਈ ਮਾਂਗੇ ਬੁਲਾ ਕੇ ਇੱਕ ਦੂਜੇ ਦੀਆਂ ਕਿਸਾਨੀ ਜਰੂਰਤਾਂ ਦਾ ਕੰਮ ਸਾਰਦੇ ਸਨ| ਮਾਂਗੇ ਫਸਲ ਵੱਢ-ਗਾਹ ਕੇ ਮਾਲਕ ਨੂੰ ਸੌਂਪ ਜਾਂਦੇ ਸਨ| ਇਤਫਾਕ ਦੀ ਗੱਲ ਹੈ ਕਿ, 2014 ਅਪ੍ਰੈਲ ਦਾ ਸਮਾਂ ਵੀ ਕਣਕਾਂ ਦੀ ਵਾਢੀ ਅਤੇ ਨਾਲ ਹੀ ਰਾਜਨੀਤਿਕ ਖੇਤਰ ਸਬੰਧੀ ਮੱਤ (ਅਕਲ) ਦਾਨ ਦੇ ਕਾਰ^ਵਿਹਾਰ ਦੀ ਤਿਆਰੀ ਵਿੱਚ ਲਿਆ ਖੜ੍ਹਾ ਕੀਤਾ ਹੈ| ਮਾਝੇ ਦਾ ਧੁਰਾ, ਸ੍ਰੀ ਅੰਮ੍ਰਿਤਸਰ ਨੇ ਆਜ਼ਾਦੀ ਦੇ ਸਮੇਂ ਤੋਂ ਬਹੁਤ ਸਖਸੀਅਤਾਂ ਨੂੰ ਪ੍ਰਾਂਤਕ ਅਤੇ ਦੇਸ ਪੱਧਰੀ ਬੇਜੋੜ ਛੋਟੇ ਘੱਲੂਘਾਰੇ ਸਮੇਤ ਕੌਮੀ ਸੇਵਾਵਾਂ ਦਿੱਤੇ ਜਾਣ ਦਾ ਇਤਿਹਾਸ ਰਚਿਆ ਹੈ| ਸਿੱਖ ਕੌਮ ਦੀ ਗੌਰਵਤਾ ਦੀ ਚੁਣੌਤੀ ਸਵੀਕਾਰਤ ਮਾਈ ਭਾਗੋ ਜੀ ਦੇ ਪਰਿਵਾਰ ਦੀ ਵਿਰਾਸਤ ਵਿਚੋਂ ਤਿੰਨ ਛੇ ਫੁੱਟੇ ਭਰਾ; ਸਰਦਾਰ ਅਮਰ ਸਿੰਘ, ਸਰਦਾਰ ਸੁਰਮੁੱਖ ਸਿੰਘ ਅਤੇ ਸਰਦਾਰ ਜਸਵੰਤ ਸਿੰਘ, ਜੋ ਮੁਝੈਲੀਆ ਬਰਦਰਜ਼ ਨਾਲ ਮਸ਼ਹੂਰ ਸਨ, ਫਿਰ ਤੇਜਾ ਸਿੰਘ ਸਮੁੰਦਰੀ ਪਰਿਵਾਰ ਅਜਾਦੀ ਘੁਲਾਟੀਏ, ਬਾਬਾ ਗੁਰਦਿੱਤ ਸਿੰਘ^ਕਾਮਾਗਾਟਾ ਮਾਰੂ ਸੰਘਰਸ ਦੇ ਬਾਨੀ, ਸੈਫੂਦੀਨ ਕਿਚਲੂ, ਭਾਰਤ-ਪਾਕ ਵੰਡ ਵਿਰੋਧੀ, ਡਾਕਟਰ ਸੱਤਿਆ ਪਾਲ ਵਰਗੇ ਸੈਂਕੜੇ ਨੇਤਾਵਾਂ ਨੂੰ ਮਾਝੇ ਦੇ ਜੰਮਪਲ ਹੋਣ ਕਾਰਨ ਇਸ ਧਰਤੀ ਦੀ ਗੌਰਵਤਾ ਕਾਇਮ ਰੱਖੇ ਜਾਣ ਲਈ ਸੰਘਰਸ ਕਰਨ ਦਾ ਮਾਣ ਪ੍ਰਾਪਤ ਹੋਇਆ|

 

ਇਹ ਵੱਖਰੀ ਗੱਲ ਹੈ ਕਿ ਬੇਮਿਸਾਲ ਘਾਲਣਾ, ਬੁੱਧੀਜੀਵੀਆਂ, ਸਰੀਰਕ ਤੇ ਮਾਨਸਿਕ ਸਕਤੀਆਂ ਦੀ ਮੌਜੂਦਗੀ ਦੇ ਬਾਵਜੂਦ, ਮਾਝੇ ਨੇ ਪਿਛਲੇ 67 ਸਾਲਾਂ ਦੇ ਰਾਜਨੀਤਿਕ ਸਫਰ ਵਿੱਚ ਕਿਸੇ ਵੀ ਸਿਰਮੌਰ ਜਾਂ ਵੱਡੀ ਸਖਸੀਅਤ ਨੂੰ ਉਭਰਨ ਵਿੱਚ ਕਾਮਯਾਬੀ ਹਾਸਿਲ ਨਹੀਂ ਹੋਈ| ਮਾਝੇ ਵਲੋਂ ਸਿਰਫ ਇੱਕ ਵਾਰੀ ਹੀ, 1956-1964 ਦੇ ਸਮੇਂ ਵਿੱਚ, ਪੰਜਾਬ ਦੇ ਕੁੱਲ 23 ਮੁੱਖ ਮੰਤਰੀਆਂ ਦੇ ਅਵਸਰਾਂ ਵਿਚੋਂ, ਇੱਕ ਮੁੱਖ ਮੰਤਰੀ (ਸਰਦਾਰ ਕੈਰੋਂ) ਨੂੰ ਹੀ ਮਾਝੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਪ੍ਰਾਪਤ ਹੋ ਸਕਿਆ| ਬਾਕੀ ਸਾਰੇ ਹੀ ਮੁੱਖ ਮੰਤਰੀ, ਸਿਵਾਏ ਇੱਕ ਦੁਆਬੇ ਦੇ, ਉਹ ਪਟਿਆਲਾ,ਬਰਨਾਲਾ,ਬਠਿੰਡਾ, ਮੁਕਤਸਰ ਹਾਈਵੇ ਰਾਹਾਂ ਨਾਲ ਹੀ ਸਬੰਧ ਰੱਖਦੇ ਆਏ ਹਨ| ਕਣਕ ਦੀ ਫਸਲ ਦੀ ਕਟਾਈ ਵਢਾਈ ਦੇ ਅਨੁਕੂਲ ਮਾਂਗਿਆਂ ਦੀ ਪ੍ਰਥਾ ਦਾ ਪਹਿਲਾਂ ਲਾਲ ਕਿਲੇ ਅਤੇ ਹੁਣ ਚੰਡੀਗੜ੍ਹ ਤੋਂ ਰਾਜਨੀਤਿਕ ਸੰਚਾਲਕਾਂ ਵਲੋਂ ਇਸ ਦਾ ਚੋਣਾਂ ਦੀ ਪ੍ਰਤੀਨਿਧਤਾ ਵਿੱਚ ਉਪਯੋਗ ਕੀਤੇ ਜਾਣ ਦਾ ਨਵਾਂ ਰਿਵਾਜ ਪ੍ਰਯੋਗ ਵਿੱਚ ਲਿਆਂਦਾ ਹੈ| ਰਾਜਨੀਤੀ ਮਾਂਗੇ ਮਤਦਾਨ ਦੀ ਫਸਲ ਦੇ ਲੇਖੇ ਜੋਖੇ ਦਾ ਜੇਤੂ ਪ੍ਰਣਾਮ ਆਪਣੇ ਨਾਲ ਹੀ ਦੂਰ ਦਿੱਲੀ ਲੈ ਜਾਂਦੇ ਹਨ| ਸਮੁੱਚੇ ਮਾਝੇ ਨੇ ਆਪਣੇ ਪਿੰਡੇ ਤੇ ਸਮੇਂ^ਸਮੇਂ ਦੀਆਂ ਹੰਡਾਈਆਂ ਕਠਨਾਈਆਂ ਜੁਲਮਾਂ ਦੇ ਫਲਸਰੂਪ, ਬਿਨਾਂ ਕਿਸੇ ਪ੍ਰਤੱਖ ਰੂਪੀ ਭਲਾਈ ਕੀਤੇ ਜਾਣ ਸਬੰਧੀ ਵਿਸਵਾਸ ਯੋਗ ਆਸਵਾਸਨ ਬਿਨਾਂ ਹੀ ਨਵੇਂ^ਨਵੇਂ ਮਾਂਗਿਆਂ ਨੂੰ ਮਾਝੇ ਦੇ ਮੁੱਖ ਧੁਰੇ ਅੰਮ੍ਰਿਤਸਰ ਦੇ ਨਿਵਾਸੀਆਂ ਦੀ ਨੁਮਾਇੰਦਗੀ ਕੀਤੇ ਜਾਣ ਲਈ ਫਿਰ ਦੁਬਾਰਾ ਪੈਰਾ ਡਰਾਪਿੰਗ ਕੀਤਿਆਂ ਨਾਲ ਨਿਪਟਣਾ ਪੈ ਰਿਹਾ ਹੈ|ਪੰਜਾਬ ਸੂਬੇ ਵਲੋਂ ਪਾਰਲੀਅਮੈਂਟ ਚੋਣਾਂ ਸਬੰਧੀ ਜਰੂਰਤ ਤੋਂ ਜਿਆਦਾ ਵਕਾਰ ਦੀ ਤਸਵੀਰ ਬਣਤਰ ਵਿੱਚ ਲਿਆਂਦੀ ਹੈ|
ਪੰਜਾਬ ਸੂਬੀ ਵਲੋਂ ਪਾਰਲੀਅਮੈਂਟ ਦੇ ਵੱਡੇ 543 ਮੈਂਬਰੀ ਘਰ ਲਈ ਸਿਰਫ 13 ਮੈਂਬਰਾਂ ਦੀ ਮਿਲੀ ਜੁਲੀ ਜਾਤੀਆਂ, ਹਲਕਿਆਂ ਆਦਿ ਤੋਂ ਨੁਮਾਇੰਦਗੀ ਭੇਜੀ ਜਾਣੀ ਹੈ| ਇਹਨਾਂ ਵਿਚੋਂ ਪਿਛਲੇ ਇਤਿਹਾਸ ਅਨੁਸਾਰ ਅੱਧੇ ਮੈਂਬਰ ਵਿਰੋਧੀ ਪਾਰਟੀ ਅਤੇ ਅੱਧੇ ਮਿਲੇ ਜੁਲੇ ਸੰਗਠਨ ਨਾਲ ਚੱਲਣ ਲਈ ਮਜਬੂਰ ਹੁੰਦੇ ਹਨ| ਸਿੱਖ ਸਭਿਅਤਾ ਦੇ ਪਿਛੋਕੜ ਨੂੰ ਪੰਜ ਪੜਾਵਾਂ ਦੇ ਇਤਿਹਾਸ ਉਤੇ ਝਾਤੀ ਮਾਰਨ ਉਪਰੰਤ ਜਿਵੇਂ: 1499 ਤੋਂ ਪਹਿਲਾ ਸਮਾਂ, 1499 ਤੋਂ 1699, 1700 ਤੋਂ 1849, 1850 ਤੋਂ 1946 ਅਤੇ 1947 ਤੋਂ 2014 ਤੱਕ ਕੌਮੀ ਘਾਲਣਾ ਪੜਚੋਲਦਿਆਂ ਇਹ ਮੌਜੂਦਾ ਮੈਂਬਰਾਂ ਦੀ ਸੀਮਤ ਗਿਣਤੀ ਕਿਸੇ ਫਰੇਬ, ਝੂਠ, ਛਲਾਵੇ ਜਾਂ ਬੇਈਮਾਨਾ ਤਸਵੀਰ ਵਾਂਗੂੰ ਝਲਕ ਪੈਂਦੀ ਹੈ| ਪੰਜਾਬ ਪ੍ਰਾਂਤ ਇਸ ਤਰ੍ਹਾਂ ਕਿਸੇ ਵੱਡੇ ਸਾਸਨਕਾਲ ਦੀ ਇੱਕ ਛੋਟੀ ਜਿਹੀ ਕਾਲੋਨੀ ਨੁਮਾ ਸੀਮਤ ਨੁਮਾਇੰਦਗੀ ਲਈ, ਛੋਟੇ ਬੌਣੇ ਤੋਂ ਵੀ ਨੀਂਵਾਂ ਪੱਧਰ ਦਿਖਾਉਂਦੀ ਹੈ|ਅੰਮ੍ਰਿਤਸਰ ਜੋ ਪਹਿਲੇ ਸਮੇਂ ਲਾਹੌਰ ਸਹਿਰ, ਦੇਸ ਦੀ ਰਾਜਧਾਨੀ ਦੇ ਨਜਦੀਕ ਹੋਣ ਕਾਰਨ ਇਸ ਦੀਆਂ ਵਿਕਾਸ ਗਤੀਆਂ ਦੂਸਰੇ ਇਲਾਕਿਆਂ ਨਾਲੋਂ ਤੇਜ ਹੋਣ ਦਾ ਸੁਭਾਗ ਰੱਖਦੀਆਂ ਸਨ ਅਤੇ ਸਭਿਅਕ ਤੌਰ ਤੇ ਬਹੁਤੇ ਮੌਜੂਦਾ ਭਾਰਤੀ ਇਲਾਕਿਆਂ ਤੋਂ ਅੱਗੇ ਚੱਲ ਕੇ ਵਿਲੱਖਣਪਣ ਦੀ ਪੋਜੀਸਨ ਕਾਇਮ ਰੱਖਣ ਦਾ ਮਾਣ ਪ੍ਰਾਪਤ ਸੀ| ਅੰਮ੍ਰਿਤਸਰ ਵਾਸੀਆਂ ਦੀ ਪਹਿਚਾਣ, ਖਾਣ^ਪੀਣ, ਟਸ਼ਨ ਆਦਿ ਮੁੰਬਈ ਤੋਂ ਬਾਅਦ ਨਿਵੇਕਲਾ ਪ੍ਰਤੀਨਿਧਤ ਹੋਣ ਦਾ ਮਾਣ ਪ੍ਰਾਪਤ ਸੀ| ਇਸ ਤਰ੍ਹਾਂ ਦੇ ਇਤਿਹਾਸਕ ਮਾਣ ਦੀ ਸਥਿੱਤੀ ਪੰਜਾਬ ਦੋਖੀਆਂ ਵਲੋਂ ਬਹਾਨੇ ਲਗਾ ਕੇ ਨਫਰਤੀ ਸੋਚ ਦਾ ਛੱਟਾ ਦਿੰਦਿਆਂ, ਪਿਛਲੇ ਗੁਜਰੇ ਸਮੇਂ ਵਿੱਚ ਇਸ ਦੀਆਂ ਨੀਹਾਂ ਨੂੰ ਬਹੁਤ ਨੁਕਸਾਨ ਪਹੁੰਚਾਉਣ ਦੇ ਨਾਕਾਮ ਉਪਰਾਲੇ ਕੀਤੇ| ਅੱਜ ਪੰਜਾਬ ਦੀ ਤੇਜ ਰਫਤਾਰ ਜੀਵਨੀ ਅਸੂਲਾਂ ਤੋਂ ਪਾਸੇ ਦੌੜਦੀ ਜਿੰਦਗੀ ਵਿੱਚ ਜਲਦੀ ਅਮੀਰ ਬਣਨ ਦੇ ਨਵੇਂ ਕਈ ਵਪਾਰੀ ਪਹਿਲੂ ਵੀ ਉਭਰ ਕੇ ਸਾਹਮਣੇ ਆਏ ਹਨ| ਇੱਥੋਂ ਤੱਕ ਕਿ ਕੱਲਯੁਗੀ ਸੋਚ, ਦਰਬਾਰ ਸਾਹਿਬ ਦੇ ਧਾਰਮਿਕ ਕੇਂਦਰੀ ਭਾਵ ਨੂੰ ਕਿਸੇ ਵੀ ਹੱਦ ਤੱਕ ਟੂਰਿਜਮ ਦੇ ਛਲਾਵੇ ਥੱਲੇ ਲਿਆ ਕੇ ਮੁਕੰਮਲ ਵਪਾਰੀ ਖੇਤਰ ਵੱਲ ਲਿਜਾਣ ਦੀ ਇੱਕਤਰਫਾ ਵਿਉਂਤਬੰਦੀਆਂ ਕਰ ਰਹੀਆਂ ਹਨ| ਸ੍ਰੀ ਦਰਬਾਰ ਸਾਹਿਬ, ਕੋਈ ਪਰਯਟਨ ਰੂਪੀ ਵਿਖਾਵੇ ਵਾਲੀ ਸਥਿਤੀ ਨਹੀਂ ਹੈ, ਇਹ ਸਿੱਖੀ ਸੋਚ ਸਿਮਰਨ ਦਾ ਕੇਂਦਰ ਹੋਣ ਦੀ ਪਹਿਚਾਣ ਰੱਖਣ ਦੇ ਸੰਕਲਪ ਨੂੰ ਚੁਣੌਤੀ ਪੂਰਵਕ ਸਥਿੱਤੀ ਵੱਲ ਧੱਕਣ ਦੇ ਯਤਨ ਵੀ ਝਲਕਦੇ ਹਨ|
ਮੌਜੂਦਾ ਜਵਾਨ ਪੀੜੀ ਨੂੰ ਪੰਜਾਬ ਜਾਂ ਅੰਮ੍ਰਿਤਸਰ ਵਰਗੇ ਮਹੱਤਵਪੂਰਨ ਸਹਿਰ ਵਲੋਂ ਵੱਡਮੁੱਲੀਆਂ ਸਖਸੀਅਤਾਂ ਦੀ ਦੇਣ ਸਬੰਧੀ ਜਾਣਕਾਰੀ ਲੈਣ ਵਿੱਚ ਬਹੁਤ ਘੱਟ ਦਿਲਚਸਪੀ ਪ੍ਰਗਟ ਹੁੰਦੀ ਹੈ|ਅੰਮ੍ਰਿਤਸਰ ਸਹਿਰ ਵਲੋਂ ਮੁੰਬਈ ਲਈ ਅੱਵਲ ਦਰਜੇ ਦੇ ਫਿਲਮੀ ਕਲਾਕਾਰ, ਸੰਗੀਤਕਾਰ, ਭਲਵਾਨ ਅਤੇ ਦੇ ਇਮਾਨਦਾਰ, ਜੁਝਾਰੂ ਫੌਜੀ ਸਖਸੀਅਤਾਂ ਦਿੱਤੇ ਜਾਣ ਦਾ ਮਾਣ ਪ੍ਰਾਪਤ ਹੈ| ਫੀਲਡ ਮਾਰਸਲ ਜਨਰਲ ਮਾਨਿਕ ਸਾਹ, ਮਾਰਸਲ ਆਫ ਏਅਰ ਫੋਰਸ ਸਰਦਾਰ ਅਰਜੁਨ ਸਿੰਘ ਅੰਮ੍ਰਿਤਸਰ ਇਲਾਕੇ ਦੀ ਧਰਤੀ ਤੇ ਜੰਮੇ^ਪਲੇ ਸਨ| ਜਨਰਲ ਹਰਬਖਸ ਸਿੰਘ ਵਲੋਂ 1965 ਭਾਰਤ-ਪਾਕ ਟਕਰਾਅ ਸਮੇਂ ਆਪਣੀ ਨੌਕਰੀ ਨੂੰ ਜੋਖਮ ਵਿੱਚ ਪਾ ਕੇ ਬਾਰਡਰ ਤੋਂ ਬਿਆਸ ਤੱਕ ਦੀ ਧਰਤੀ ਨੂੰ ਪਾਕਿਸਤਾਨ ਹਮਲਾਵਰਾਂ ਦੇ ਰਹਿਮੋ-ਕਰਮ ਤੇ ਛੱਡਣ ਲਈ ਪ੍ਰਾਪਤ ਉੱਚ ਫੌਜੀ ਅਫਸਰਾਂ ਦੀ ਹੁਕਮ ਅਦੁੱਲੀ ਕੀਤੀ ਅਤੇ ਆਪਣੇ ਸਾਥੀ ਬਾਕੀ ਜਰਨੈਲਾਂ, ਫੌਜੀਆਂ ਨੇ ਮਰਨ-ਮਾਰਨ ਤੱਕ ਲੜਾਈ ਜਾਰੀ ਰੱਖਣ ਦੇ ਟੀਚੇ ਨਾਲ ਅੰਮ੍ਰਿਤਸਰ ਅਤੇ ਇਸ ਨਾਲ ਲੱਗਦੇ ਇਲਾਕਿਆਂ ਦੀ ਰੱਖਿਆ ਕਰਨ ਲਈ ਇਤਿਹਾਸਕ ਬਚਾਓ ਦਾ ਮੌਕਾ ਮਿਲਿਆ| ਇਤਫਾਕ ਨਾਲ ਕੈਪਟਨ ਅਮਰਿੰਦਰ ਸਿੰਘ, ਜਰਨੈਲ ਸਾਹਿਬ ਦੇ ਏ.ਡੀ.ਸੀ. ਵਜਂੋਮਾਝੇ ਦੀ ਰੱਖਿਆ ਪ੍ਰਤੀ ਨਿਭਾਈ ਗਈ ਡਿਉਟੀ ਪ੍ਰਤੀ ਅੰਮ੍ਰਿਤਸਰ ਇਲਾਕਾ ਦਿਲੋਂ ਕੁਝ ਹੱਦ ਤੱਕ ਅਹਿਸਾਨਮੰਦ ਦੱਸਿਆ ਗਿਆ ਹੈ| ਇਸ ਦੇ ਉਲਟ ਸ੍ਰੀ ਅਰੁਣ ਜੇਟਲੀ ਜੀ ਵੱਲੋ ਗੁਜਰਾਤ ਦੇ ਮੈਬਰ ਪਾਰਲੀਮੈਂਟ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਤੇ ਹਰਿਆਣਾ ਕਿਸਾਨੀ ਦੇ ਉਜਾੜਨ ਨਾਲ ਨੁਕਸਾਨ ਸਮੇਂ ਚੁੱਪੀ ਸਾਧੀ ਰੱਖੀ, ਜੋ ਆਪਣੇ ਆਪ ਵਿਚ ਸਖਸ਼ੀਅਤ ਦੇ ਅੰਦਰੁਨੀ ਸੰਕਲਪਾਂ ਬਾਰੇ ਰੋਸਨੀ ਪਾਉਦੀ ਹੈ|
ਇਸ ਤੋਂ ਇਲਾਵਾ ਇੰਟਰਨੈਟ ਤੇ ਪ੍ਰਕਾਸਤ ਜਾਣਕਾਰੀ ਅਨੁਸਾਰ, ਸ੍ਰੀ ਜੇਟਲੀ ਵਲੋਂ ਸਿੱਖ-ਨਿਰੰਕਾਰੀ ਚਰਚਿਤ ਕੋਰਟ ਕੇਸ ਸਮੇਂ, ਜਥੇਦਾਰ ਅਕਾਲ ਤਖਤ ਵਿਰੁੱਧ ਜੇਲ ਅੰਦਰ ਕੋਰਟ ਕੇਸ ਚਲਾਏ ਜਾਣ ਦੀ ਨਵੀਂ ਪਿੜਤ ਪਾਏ ਜਾਣ ਲਈ ਨਿਰੰਕਾਰੀ ਸਮੁਦਾਏ ਦੇ ਪੱਖਾਂ ਦੀ ਪੂਰਤੀ ਲਈ ਸੁਪਰੀਮ ਕੋਰਟ ਵਿੱਚ ਉਨ੍ਹਾਂ ਵਲੋਂ ਕੀਤੀ ਨੁਮਾਇੰਦਗੀ ਚਰਚਿਤ ਵਿਸਾ ਹੈ|ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਦੀ ਸੁਹਿਰਦਤਾ, ਚੰਗਾ^ਮਾੜਾਪਣ, ਸਵਾਰਥੀਪਣ ਆਦਿ ਅਸਲ ਵਿੱਚ ਜਨਤਾ ਜਨਾਰਧਨ ਦਾ ਹੀ ਪ੍ਰਤੀਬਿੰਬ ਹੁੰਦੇ ਹਨ| ਅੰਗਰੇਜਾਂ ਨੇ ਭਾਰਤ ਅਤੇ ਦੁਨੀਆਂ ਦੀਆਂ ਕਈ ਹੋਰ ਧਰਤੀਆਂ ਉਤੇ ਕਈ ਸਦੀਆਂ ਤੱਕ ਆਪਣੇ ਰਾਜੇ^ਰਾਣੀ ਦਾ ਸਿੱਕਾ ਚਲਾਇਆ| ਬਰਤਾਨੀਆ ਦੇਸ ਦੇ ਸੰਵਿਧਾਨ ਦਾ ਵੱਡਾ ਹਿੱਸਾ ਉਨ੍ਹਾਂ ਦੀ ਸੰਸਕ੍ਰਿਤੀ ਤੇ ਅਧਾਰਿਤ ਰੀਤੀ ਰਿਵਾਜਾਂ ਦੀ ਪਕੜ ਦੇ ਪ੍ਰਭਾਵ ਥੱਲੇ ਚਲਾਇਆ ਜਾਂਦਾ ਰਿਹਾ ਹੈ| ਉਨ੍ਹਾ ਦੇ ਸੰਵਿਧਾਨ ਦਾ ਬਹੁਤ ਘੱਟ ਹਿੱਸਾ ਲਿਖਤ ਰੂਪ ਵਿੱਚ ਹੈ|

 

ਪੰਜਾਬ ਤੇ ਲਾਗ,ੂ ਨਵ ਭਾਰਤ ਦੀ ਨਿਯਮਾਂਵਲੀ ਦੁਨੀਆਂ ਵਿੱਚ ਸਭ ਤੋਂ ਵੱਧ ਲਿਖਤ ਅਧਾਰਤ ਸੰਵਿਧਾਨਿਕ ਕਿਤਾਬਚੇ ਦੀ ਸੋਚ-ਪ੍ਰਣਾਲੀ ਤੇ ਅਧਾਰਤ ਹੈ ਅਤੇ ਸਮੇਂ ਅਨੁਸਾਰ ਇਸ ਦੇ ਜਮੀਨੀ ਉਪਯੋਗ ਵਿੱਚ ਲਗਾਤਾਰ ਫੇਲ੍ਹ ਹੋਣ ਦੀ ਦਿਸਾ ਵੱਲ ਇਤਿਹਾਸ ਰਚਿਆ| ਅੰਮ੍ਰਿਤਸਰ ਅਤੇ ਪੰਜਾਬ ਦੇ ਖਿੜ੍ਹਦੇ, ਸੁਹੱਪਣ, ਵਿਲੱਖਣਪਣ-ਸਵਰੂਪ ਦੀ ਤਸਵੀਰ ਖਿਸਕਦਿਆਂ-2 ਭਾਰਤ ਦੇ ਦੂਜੇ ਪ੍ਰਾਂਤਾਂ, ਜੋ ਸਮੂਹਕ ਉਨੱਤੀ ਵਿੱਚ ਪੰਜਾਬੀ ਰਿਵਾਇਤੀ ਸਭਿਅਤਾ, ਸਿਵਾਏ ਬੰਗਾਲ ਦੇ ਕਾਫੀ ਪਛੜੇ ਸਨ, ਨੇ ਖਿੱਚ ਕੇ ਪੰਜਾਬ ਨੂੰ ਆਪਣੇ ਵਰਗਾ ਪਦਾਰਥਵਾਦੀ, ਲਾਲਚੀ ਤੇ^ਸਵਾਰਥੀ ਬਣਾਉਣ ਦੇ ਲਗਾਤਾਰ ਉਪਰਾਲਿਆਂ ਨਾਲ ਕਾਫੀ ਗੰਧਲਾ ਕਰਕੇ ਨੁਕਸਾਨ ਪਹੁੰਚਾਉਣ ਵਿੱਚ ਕਾਮਯਾਬੀ ਵੱਲ ਕਦਮ ਵਧਾਏ| ਵਿਲੱਖਣ ਸਿੱਖ ਫਲਸਫੇ ਦੇ ਆਧਾਰ ਤੇ ਸਰਬੱਤ ਦੇ ਭਲੇ ਦੇ ਹੱਕਾਂ ਦੀ ਰਾਖੀ ਲਈ ਮੂਲ ਮੰਤਰ ਪ੍ਰਯੋਗ ਵਿੱਚ ਲਿਆਂਉਦੇ ਰਹੇ ਹਨ ਕਿ “ਮੈਂ ਮਰਾਂ-ਪਰ ਪੰਥ ਜੀਵੇ”| ਇਸੇ ਵਿਰਾਸਤੀ ਸਥਿੱਤੀ ਨੂੰ ਮੌਜੂਦਾ ਸਵਾਰਥੀ ਕਲਯੁੱਗ ਦੇ ਪ੍ਰਚਲਿਤ ਸਮਿਆਂ ਵਿੱਚ ਇਸ ਸੁਨਹਿਰੀ ਮੂਲ ਮੰਤਰ ਦੀ ਕ੍ਰਿਆ ਦਾ ਉਲਟ ਦਿਸਾ ਵੱਲ ਸੰਚਾਲਨ ਕਰਨ ਉਪਰੰਤ ਮੌਜੂਦਾ ਜਿੰਦਗੀ ਦਾ ਅਨੰਦ ਮਾਨਣ ਤੱਕ ਦੇ ਫਲਸਫੇ ਨੂੰ ਹੀ ਆਖਰੀ ਜੀਵਨ ਸਫਰ ਦਾ ਅੰਦਾਜ ਬਣਾ ਲਿਆ ਜਾਣਾ, ਇੱਕ ਗੰਭੀਰ ਚਿੰਤਾ ਦਾ ਵਿਸਾ ਬਣ ਚੁੱਕਿਆ ਹੈ|ਸਿੱਖੀ ਪੰਜਾਬ ਸੰਘਰਸ ਸਮੇਂ ਨਾ-ਕਾਮਯਾਬੀਆਂ ਨਾਲ ਕੌਮੀ ਨੁਕਸਾਨ ਦਾ ਕਦੇ ਵੀ ਕਿਸੇ ਅਕਾਲੀ ਜਾਂ ਪੰਥਕ ਨੇਤਾ ਨੇ ਆਪਣੇ ਉਤੇ ਜਿੰਮੇਵਾਰੀ ਲਏ ਜਾਣ ਲਈ ਕਦੇ ਵੀ ਆਤਮਿਕ ਬਲ ਨਹੀਂ ਜੁੜਾਇਆ| ਰਾਜਨੀਤੀ ਸੰਘਰਸ ਪੁਰਾਤਨ ਸਮਿਆਂ ਵਿੱਚ ਸਿਰਫ ਕੌਮੀ ਸੇਵਾ ਭਾਵਨਾ ਲਈ ਗਿਣੇ ਜਾਂਦੇ ਸਨ| ਇਹਨਾਂ ਪ੍ਰਤੀ ਕੀਤੀ ਘਾਲਣਾ ਸਬੰਧੀ ਕੀਮਤ ਵਸੂਲੀ ਦੀ ਆਸ ਰੱਖਣਾ ਗੈਰ ਵਾਜਬ ਗਿਣਿਆ ਜਾਂਦਾ ਸੀ| ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਉਸ ਦੇ ਸਪੁੱਤਰ ਅਤੇ 740 ਸਿੱਖ ਫੌਜੀ ਸਾਥੀਆਂ ਸਮੇਤ ਅਸੂਲਾਂ ਦੀ ਰੱਖਿਆ ਕਰਦੇ ਸਹੀਦੀਆਂ ਪ੍ਰਵਾਨ ਕੀਤੀਆਂ, ਜਦ ਕਿ ਉਨ੍ਹਾਂ ਕੋਲ ਧਰਮ ਪਰਿਵਰਤਨ ਜਾਂ ਅਸੂਲਾਂ ਤੋਂ ਹੱਟਣ ਉਪਰੰਤ ਬਹੁਤ ਪਦਾਰਥ ਵਾਦੀ ਵੱਡਮੁੱਲੇ ਤੋਹਫੇ, ਜਾਇਦਾਦਾਂ ਮਿਲਣ ਦੇ ਅਵਸਰ ਵੀ ਪ੍ਰਾਪਤ ਸਨ| ਉਹਨਾਂ ਕੋਲ ਅੱਜ ਦੀ ਪਦਾਰਥਵਾਦੀ ਰਾਜਨੀਤੀ ਅਤੇ ਸਿਆਣਪ ਵਰਤਣ ਵੱਲ ਗੁਰੂ ਸਿੱਖਿਆ ਤੋਂ ਹੱਟ ਕੇ ਸੋਚਣ ਦਾ ਅਵਸਰ ਪੈਦਾ ਹੀ ਨਹੀਂ ਹੋਇਆ|

 

ਚੱਪੜ-ਝਿੜੀ ਵਿੱਚ ਸਥਾਪਿਤ ਯਾਦਗਾਰੀ ਇਮਾਰਤ “ਮਿਨਾਰ ਏ ਫਤਿਹ” ਇਤਿਹਾਸਕ ਜੰਗ ਵਿੱਚ ਜਿੱਤ ਦੀ ਪ੍ਰਾਪਤੀ ਨੂੰ ਯਾਦ ਕਰਵਾਉਣ ਦੇ ਨਾਲ-ਨਾਲ, ਇਸ ਦੇ ਪਿਛੋਕੜ ਮਨੋਰਥ; ਜਿਸ ਅਨੁਸਾਰ ਸਿੱਖੀ ਸਿੱਦਕ-ਭਰੋਸਾ ਅਤੇ ਤਿਆਗ ਦੇ ਇਤਿਹਾਸ ਦੀ ਅੱਦਭੁੱਤ ਮਿਸਾਲ ਦੇ ਅਸੂਲਾਂ ਦੀ ਪਾਲਣਾ ਕੀਤੇ ਜਾਣ ਦਾ ਪ੍ਰੇਰਿਤ ਸਰੋਤ ਮਿਸਨ ਅਜੇ ਨਵੇਂ ਭਾਰਤ ਦੀ ਰਾਜਨੀਤਿਕ ਗ੍ਰਹਿ ਅਧੀਨ ਅੱਖੋਂ ਓਹਲੇ ਹੀ ਚਲ ਰਿਹਾ ਹੈ|ਪੰਜਾਬ ਖਾਸ ਤੌਰ ਤੇ ਮਾਝੇ ਵਲੋਂ ਰਾਜਨੀਤਿਕ ਦਿਸਾ ਨਿਰਦੇਸ ਨੇਤ੍ਰਿਤਵ ਦਿੱਤੇ ਜਾਣ ਲਈ ਅਧੂਰੀ ਆਜਾਦੀ ਪ੍ਰਾਪਤੀ ਤੱਕ ਅਗਾਂਹਵਧੂ ਜਿੰਮੇਵਾਰੀ ਨਿਭਾਉਂਦਾ ਆਇਆ ਹੈ| ਅੰਮ੍ਰਿਤਸਰ ਦੇ ਵਾਸੀ ਕਾਫੀ ਹੱਦ ਤੱਕ ਆਪਣੀਆਂ ਭਾਵਨਾਵਾਂ ਬਹੁਤ ਗਰਮ^ਠੰਡੀਆਂ, ਆਰ^ਪਾਰ, ਜਿੱਤ^ਹਾਰ ਦੇ ਕਾਰਨਾਮਿਆਂ ਦੀ ਰੂਪ ਰੇਖਾ ਨਾਲ ਪ੍ਰਤੱਖ ਵਿੱਚ ਪ੍ਰਗਟ ਹੁੰਦੀਆਂ ਰਹੀਆਂ ਹਨ| ਅੰਮ੍ਰਿਤਸਰ ਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਪਟਿਆਲਾ ਨਿਵਾਸੀ ਦੀ ਲੜੀ ਵਿੱਚ ਹੀ ਆਪਣੇ ਦੋਵੇਂ ਨਵੇਂ ਪ੍ਰਹੁਣਿਆਂ ਦੀ ਫਸਲੀ “ਮਾਂਗਿਆਂ” ਦੀ ਕੈਟਾਗਰੀ ਤੇ ਆਧਾਰਤ ਮਜਬੂਰਨ ਸੇਵਾ ਕੀਤੇ ਜਾਣ ਦੇ ਹਾਲਾਤਾਂ ਨੂੰ ਮੱਦੇਨਜਰ ਰੱਖਦਿਆਂ, ਅਗਲੇ ਪੰਜ ਸਾਲਾਂ ਲਈ ਮੱਤ ਦਾਨ ਦੀ ਮਾਲਕੀਅਤ ਹੱਕਾਂ ਨਾਲ ਤੋਰਨ ਦੀ ਜਿੰਮੇਵਾਰੀ ਨਿਭਾਉਣੀ ਪੈਣੀ ਹੈ|
ਇਸ ਤਰ੍ਹਾਂ ਦੀ ਆਸ ਰੱਖਣੀ ਮਜਬੂਰੀ ਹੋ ਗਈ ਹੈ ਕਿ, ਸਾਇਦ ਜੋ ਅੰਮ੍ਰਿਤਸਰ ਦੀ ਤਰੱਕੀ ਦਾ ਮਿਸਨ ਪੰਡਤ ਨਹਿਰੂ ਤੋਂ ਸਰਦਾਰ ਮਨਮੋਹਨ ਸਿੰਘ, ਜਿਸ ਵਿੱਚ ਸ੍ਰੀ ਵਾਜਪਾਈ ਦਾ ਸਮਾਂ ਵੀ ਸਾਮਲ ਹੈ, ਵਲੋਂ ਲਗਾਤਾਰ ਕੀਤੇ ਵਾਅਦਿਆਂ ਕਿ ਬਾਰਡਰ ਪਾਰ ਦੇਸ ਨਾਲ ਵਪਾਰਕ ਸਾਂਝ ਪਾਉਣ ਦੇ ਉਪਰਾਲਿਆਂ ਨੂੰ ਹਕੀਕੀ ਜਾਮਾ ਪੁਆਉਣਾ, ਅੰਤਰਰਾਸਟਰੀ ਹਵਾਈ ਅੱਡੇ ਦਾ ਵਪਾਰਕ ਫਾਇਦਿਆਂ ਪ੍ਰਤੀ ਵਰਤੋਂ ਕਰਵਾਉਣਾ ਅਤੇ ਅੰਮ੍ਰਿਤਸਰ ਦੀ ਬਾਕੀ ਲਾਹੌਰ ਨਾਲ ਤੁਲਨਾਇਕ ਸਮੂਹਿਕ ਉਨਤੀ ਲਈ ਕੀਤੇ ਵਾਅਦਿਆਂ ਪ੍ਰਤੀ ਪੂਰਤੀ ਕਰਨੀ ਆਦਿ, ਅੱਜ ਤੱਕ ਸਾਰੇ ਰਾਜਨੀਤਿਕ ਵਾਅਦਿਆਂ ਤੱਕ ਹੀ ਸੀਮਤ ਰਹੇ, ਉਤੇ ਮੁੜ ਵਿਸਵਾਸ ਕੀਤੇ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਜਾਪਦਾ|ਮੌਜੂਦਾ ਸਥਿੱਤੀ ਵਿੱਚ ਪੰਜਾਬ ਖਾਸ ਤੌਰ ਤੇ ਮਝੈਲ, ਸਿਰਫ ਪ੍ਰਮਾਤਮਾ ਨੂੰ ਅਰਜੋਈ ਹੀ ਕਰ ਸਕਦੇ ਹਨ ਕਿ ਜੋ ਵੀ ਸ੍ਰੀ ਦਰਬਾਰ ਸਾਹਿਬ ਨੂੰ ਸਮਰਪਿਤ ਕਰਦਿਆਂ, ਇਮਾਨਦਾਰੀ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਕਾਮਯਾਬ ਹੋਣ ਬਾਰੇ ਨਵੀਆਂ ਕਸਮਾਂ ਖਾਂ-ਦੇ ਹਨ, ਵੱਲ ਆਸਾਵਾਦੀ ਹੋਣ ਨਾਲ ਹੀ ਸਮਝੌਤਾ ਕਰਕੇ ਜੀਵਨ ਨਿਰਬਾਹ ਕਰਨਾ ਪਵੇਗਾ|ਲਾਲ ਕਿਲੇ ਵਲੋਂ ਲਗਾਤਾਰ ਪਿਛੋਕੜ, ਬੇ-ਅਸੂਲੀ ਕੱਟ-ਵੱਢ ਅਤੇ ਢਾਹੂ ਸੋਚ ਦੀ ਪੈਰਵਾਈ ਕਰਨ ਦੇ ਰਚੇ ਇਤਿਹਾਸ ਦੇ ਬਾਵਜੂਦ 2014 ਸਮੇਂ ਪੰਜਾਬ ਆਪਣੇ ਵਿਲੱਖਣ, ਆਜਾਦਾਨਾ ਸੁਭਾਅ ਦੀ ਪੈਰਵਾਈ ਕਰਦਿਆਂ ਆਪਣੇ ਵਲੋਂ ਭੇਜੇ ਜਾਣ ਵਾਲੇ ਨੁਮਾਇੰਦਿਆਂ ਦੀ ਨਿਰਪੱਖਤਾ, ਅਸੂਲਨ ਇਮਾਨਦਾਰੀ, ਭਰੋਸੇਯੋਗ ਅਤੇ ਨਿਰਭਰਤਾ ਵਰਗੀਆਂ ਯੋਗਤਾਵਾਂ ਰੱਖਣ ਵਾਲੀ ਸਖਸੀਅਤ ਨੂੰ ਚੁਣਨ ਬਾਰੇ ਮਨ ਬਣਾਇਆ ਲਗਦਾ ਹੈ| ਪੰਜਾਬ ਸਭਿਆਚਾਰ ਸੈਕੂਲਰ ਸਿਧਾਂਤਾਂ ਦੀ ਅਸਲ ਮੂਰਤੀ ਦੀ ਨੁਮਾਇੰਦਗੀ ਕਰਦਿਆਂ ਇਤਿਹਾਸ ਰਚਣ ਵਾਲੀਆਂ ਸਖਸੀਅਤਾਂ ਚੁਣੇ ਜਾਣ ਲਈ ਉਤਾਵਲਾਪਨ ਦਿਖਾ ਰਿਹਾ ਹੈ, ਬਾਕੀ ਰੱਬ ਰਾਖਾ|

 

ਕੁਲਵੰਤ ਕੌਰ ਸੰਧੂ, ਕਾਰਜਕਾਰੀ ਮੈਂਬਰ, ਪੰਜਾਬ ਹੈਰੀਟੇਜ ਅਤੇ ਐਜੂਕੇਸਨ ਫਾਉਂਡੇਸਨ,
Punjab Heritage & Education Foundation.
gnanaktimes2aajtak@gmail.co. Cell 9876122122

 

 

Updated: August 7, 2014 — 8:31 am